ਅੱਜ ਤੋਂ ਦੋ ਹਜ਼ਾਰ ਸਾਲ ਪਹਿਲਾਂ ਯੂਨਾਨੀ ਦਾਰਸ਼ਨਿਕ ਸੁਕਰਾਤ ਨੇ ਕਿਹਾ ਸੀ ‘ਜੇਕਰ ਤੁਸੀਂ ਕਿਸੇ ਮਰੀਜ਼ ਦੀ ਅੱਖ ਦਾ ਇਲਾਜ ਕਰਨਾ ਹੈ ਤਾਂ ਪਹਿਲਾਂ ਤੁਹਾਨੂੰ ਉਸਦੇ ਮਨ ਦਾ ਇਲਾਜ ਕਰਨਾ ਹੋਵੇਗਾ।’ ਇਸ ਤੋਂ ਪਤਾ ਚਲਦਾ ਹੈ ਕਿ ਸਦੀਆਂ ਪਹਿਲਾਂ ਵੀ ਵਿਦਵਾਨ ਦਾਰਸ਼ਨਿਕ ਸਾਇਕੋਲੋਜੀ ਦੇ ਮਹੱਤਵ ਨੂੰ ਸਮਝਦੇ ਸਨ। ਭਾਵੇਂ ਸਾਇਕੋਲੋਜੀ ਦਾ ਇਤਿਹਾਸ ਬਹੁਤ ਪੁਰਾਣਾ ਹੈ ਪਰ ਪਿਛਲੇ ਕੁਝ ਸਮੇਂ ਤੋਂ ਇਸ ਨੂੰ ਗੰਭੀਰਤਾ ਨਾਲ ਲਿਆ ਜਾਣ ਲੱਗਿਆ ਹੈ। ਸਾਇਕੋਲੋਜੀ ਮਨ ਨੂੰ ਸਮਝਣ ਦਾ ਵਿਗਿਆਨ ਹੈ। ਇਸ ਸਬੰਧ ਵਿੱਚ ਹੋਈਆਂ ਖੋਜਾਂ ਨੇ ਬਹੁਤ ਸਾਰੀਆਂ ਅਜਿਹੀਆਂ ਮਾਨਤਾਵਾਂ ਤੋਂ ਪਰਦਾ ਹਟਾ ਦਿੱਤਾ, ਜੋ ਪਹਿਲਾਂ ਰਹੱਸ ਬਣੀਆਂ ਹੋਈਆਂ ਸਨ।ਮਨੋਵਿਗਿਆਨ ਮਨ ਨੂੰ ਸਮਝਣ ਦਾ ਵਿਸ਼ਾ ਹੈ ਆਪਣੇ ਹਾਵ ਭਾਵ ਅੰਦਰਲੀਆਂ ਕਿ੍ਆਵਾਂ ਨੂੰ ਸਮਝਣ ਨੂੰ ਮਨ ਦਾ ਗਿਆਨ ਮਨੋਵਿਗਿਆਨ ਕਿਹਾ ਜਾਂਦਾ ਹੈ,ਮਨੋਵਿਗਿਆਨ ਦੇ ਖੇਤਰ ਵਿੱਚ ਸਭ ਤੋਂ ਮਹੱਤਵਪੂਰਨ ਕੰਮ ਸਿਗਮੰਡ ਫਰਾਇਡ ਨੇ ਕੀਤਾ। ਫਰਾਇਡ ਹੀ ਸੀ ਜਿਸ ਨੇ ਸਭ ਤੋਂ ਪਹਿਲਾਂ ਇਹ ਖੋਜਿਆ ਕਿ ਮਨੁੱਖੀ ਸਰੀਰ ਦੀ ਤਰ੍ਹਾਂ ਮਨੁੱਖੀ ਮਨ ਵੀ ਰੋਗੀ ਹੋ ਜਾਂਦਾ ਹੈ। ਜੇ ਤੁਸੀਂ ਮਨੋਵਿਗਿਆਨ ਵਿੱਚ ਮਾਹਰ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਸੋਚ ਸਮਾਜ ਤੋਂ ਵੱਖਰੀ ਅਜ਼ਾਦ ਰੱਖਣੀ ਪਵੇਗੀ, ਕਿਉਂਕਿ ਸਮਾਜ ਵਿੱਚ ਰਸਮਾਂ , ਸ਼ਰਮ, ਪਰੰਪਰਾਵਾਂ ਹਨ, ਇਹਨਾਂ ਨੂੰ ਪਾਸੇ ਰੱਖ ਕੇ ਸੋਚ ਨੂੰ ਇੱਕ ਨਵੀਂ ਸੋਚ, ਇੱਕ ਅਜ਼ਾਦ ਸੋਚ ਨੂੰ ਅਪਣਾ ਕੇ ਚੱਲਣਾ ਪਵੇਗਾ, ਕਿਉਂਕਿ ਸਾਡਾ ਸਮਾਜ ਕੁਝ ਡੂੰਘੀਆਂ ਤੇ ਮਨ ਦੀਆਂ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਬਾਰੇ ਵਿਚਾਰ ਕਰਨ ਦੀ ਆਗਿਆ ਨਹੀਂ ਦਿੰਦਾ, ਜੋ ਸਾਨੂੰ ਮਨ ਹੀ ਮਨ ਪਰੇਸ਼ਾਨ ਕਰਦੀਆਂ ਹਨ, ਜੇ ਤੁਸੀਂ ਮਨੋਵਿਗਿਆਨ ਨੂੰ ਸਮਝਣਾ ਤਾਂ ਸਮਾਜ ਦੀਆਂ ਪੰਪਰਾਵਾਂ ਨੂੰ ਤਿਆਗਣਾ ਹੀ ਪਵੇਗਾ, 


 ਕਾਉਂਸਲਿੰਗ 


ਕਾਉਂਸਲਿੰਗ ਕਲਾਇੰਟ ਦੇ ਵਿਵਹਾਰ ਦਾ ਵਿਸ਼ਲੇਸ਼ਣ ਕਰਨ ਅਤੇ ਇਸ ਭਾਗ ਵਿੱਚ ਗਾਹਕ ਉੱਤੇ ਵਿਕਾਸ ਦੇ ਪ੍ਰਭਾਵਾਂ ਦਾ ਪਤਾ ਲਗਾਉਣ ਲਈ ਇੰਟਰਵਿਊ ਦੀ ਯੋਜਨਾ ਬਣਾਉਣ ਲਈ ਇੱਕ ਪ੍ਰਣਾਲੀ ਪ੍ਰਦਾਨ ਕਰਦੀ ਹੈ. ਇੱਕ ਕਾਉਂਸਲਰ ਅਕਸਰ ਕਲਾਇੰਟ ਦੀ ਸਮੱਸਿਆ ਦਾ ਨਿਰਮਾਣ ਕਰਨ ਵਿੱਚ ਦਿਲਚਸਪੀ ਲੈਂਦਾ ਹੈ, ਇੱਕ ਵਧੀਆ ਕਾਉਂਸਲਰ ਹਮੇਸ਼ਾ ਕਲਾਇੰਟ ਦੀਆਂ ਗੁਪਤ ਗੱਲਾਂ ਨੂੰ ਹਮੇਸ਼ਾ ਗੁਪਤ ਹੀ ਰੱਖਦਾ ਹੈ, ਉਸ ਦੀਆਂ ਗੁਪਤ ਗੱਲਾਂ ਕਿਸੇ ਨਾਲ ਨਹੀਂ ਕਰਦਾ , ਕਲਾਇੰਟ ਅਕਸਰ ਚਿੰਤਾ, ਡਰ, ਵਹਿਮ ਆਦਿ ਅਜਿਹੀਆਂ ਗੱਲਾਂ ਨਾਲ ਹੀ ਪੀੜਤ ਹੁੰਦੇ ਹਨ, ਇੱਕ ਚੰਗਾ ਕਾਉਂਸਰ ਅਜਿਹੀਆਂ ਬਿਮਾਰੀਆਂ ਦਾ ਬਖੂਬੀ ਤਰੀਕੇ ਨਾਲ ਇਲਾਜ਼ ਕਰਦਾ ਹੈ