ਮਨੋਵਿਗਿਆਨਕ ਤੱਥ
ਆਓ ਸਮਝਦੇ ਹਾਂ
ਜਦੋਂ ਬੱਚਾ 7 ਕੁ ਸਾਲ ਦਾ ਹੁੰਦਾ ਤਾਂ ਉਹਨੂੰ ਦੁਨੀਆਂ ਦਾਰੀ ਦਾ ਕੁਝ ਨਹੀਂ ਪਤਾ ਹੁੰਦਾ 7 ਕੁ ਸਾਲ ਤੱਕ ਉਹ ਆਲੇ ਦੁਆਲਿਓਂ ਸਾਰੀ ਜਾਣਕਾਰੀ ਲੈਂਦਾ ਰਹਿੰਦਾ ਆਪਣੇ ਅੰਦਰ ਜਮ੍ਹਾਂ ਕਰਦਾ ਰਹਿੰਦਾ, ਜਦੋਂ ਬੱਚਾ ਥੋੜਾ ਜਿਹਾ ਵੱਡਾ ਹੁੰਦਾ ਤਾਂ ਉਹ ਉਸੇ ਤਰ੍ਹਾਂ ਵਿੱਚ ਢਲਦਾ ਜਿਵੇਂ ਕੋਈ ਉਸਨੂੰ ਕਹਿੰਦਾ, ਜਿਵੇਂ ਮੰਨ ਲਓ ਇੱਕ ਬੱਚਾ 10 12 ਸਾਲ ਦਾ ਉਸਦੇ ਸਾਹਮਣੇ ਉਸਦੇ ਮਾਪਿਆਂ ਨੂੰ ਕਹੋ ਕਿ ਤੁਹਾਡਾ ਬੇਟਾ ਬਹੁਤ ਆਗਿਆਕਾਰੀ ਹੈ ਤਾਂ ਬੱਚੇ ਨੂੰ ਆਪਣੇ ਆਪ ਵਿੱਚ ਬਹੁਤ ਵਧੀਆ ਫੀਲ ਹੁੰਦਾ ਤੇ ਇਹੀ ਗੱਲ ਜੇ ਉਹ ਚਾਰ ਪੰਜ ਬੰਦਿਆਂ ਕੋਲੋਂ ਹੋਰ ਸੁਣੇਗਾ ਤਾਂ ਆਟੋਮੈਟਿਕ ਉਸ ਵਿੱਚ positivity ਭਰੀ ਜਾਵੇਗੀ ਤੇ ਉਹ ਆਪਣਾ ਵਿਵਹਾਰ ਚੰਗਾ ਬਣਨ ਵਿੱਚ ਹੀ ਢਾਲਣਾ ਸ਼ੁਰੂ ਕਰ ਦੇਵੇਗਾ, ਇਸਦੇ ਉਲਟ ਜੇਕਰ ਅਸੀਂ ਬੱਚੇ ਨੂੰ ਹਮੇਸ਼ਾ ਕਹਿੰਦੇ ਰਹਾਂਗੇ ਕਿ ਤੂੰ ਨਿਕੰਮਾ, ਬਹੁਤ ਢੀਠ ਐ ਇਹੀ ਗੱਲ ਉਹ ਹੋਰ ਪੰਜ ਬੰਦਿਆਂ ਤੋਂ ਸੁਣੇਗਾ ਤਾਂ ਉਹ ਸੱਚੀ ਢੀਠ, ਨਿਕੰਮੇਪੁਣੇ ਵਿੱਚ ਹੀ ਆਪਣੇ ਆਪ ਨੂੰ ਢਾਲ ਲਵੇਗਾ
ਇਸ ਕਰਕੇ ਸਾਨੂੰ ਕਦੇ ਵੀ ਆਪਣੇ ਬੱਚਿਆਂ ਨਾਲ ਗੁੱਸੇ ਨਾਲ ਪੇਸ਼ ਨਹੀਂ ਆਉਣਾ ਚਾਹੀਦਾ, ਬੱਚਿਆਂ ਨੂੰ ਪਿਆਰ ਤੇ ਸ਼ਾਬਾਸੀ ਦਿੰਦੇ ਰਹੋ ਤਾਂ ਕਿ ਉਹ ਆਪਣਾ ਜੀਵਨ ਸੋਹਣੇਪੁਣੇ ਵਿੱਚ ਢਾਲ ਸਕਣ, ਜੇਕਰ ਛੋਟਾ ਬੱਚਾ ਕੋਈ ਗੱਲ ਕਹਿੰਦਾ ਤਾਂ ਅਸੀਂ ਹਮੇਸ਼ਾ ਉਸਦੀ ਗੱਲ ਨੂੰ ਅਨਗੋਲਿਆ ਕਰ ਦਿੰਦੇ ਹਾਂ ਕਿ ਏਵੇਂ ਹੀ ਰੌਲਾ ਪਾਈ ਜਾਂਦਾ ਏਹਨੇ ਕਿ ਗੱਲ ਕਰਨੀ ਪਰ ਇਹ ਰਵੱਈਆ ਬੱਚੇ ਪ੍ਤੀ ਬਹੁਤ ਗਲਤ ਹੈ, ਬੱਚਾ ਆਪਣੇ ਆਪ ਨੂੰ Negative feel ਕਰਦਾ ਤਾਂ ਕਰਕੇ ਬੱਚਾ ਚਾਹੇ ਕੁਝ ਵੀ ਗੱਲ ਕਰ ਰਿਹਾ ਹੋਵੇ ਸਾਰੇ ਕੰਮ ਛੱਡਕੇ ਉਸ ਵੱਲ ਧਿਆਨ ਦਵੋ, ਕਿਉਂਕਿ ਬੱਚੇ ਸਾਡੇ ਵੱਲੋਂ ਦੇਖ ਕੇ ਬਹੁਤ ਕੁਝ ਸਿੱਖਦੇ ਹਨ, ਬੱਚਿਆਂ ਵਿੱਚ ਕਦੇ ਵੀ negativity ਨਾ ਆਉਣ ਦਵੋ negativity ਨਾਲ ਅੱਗੇ ਜਾਕੇ ਬੱਚੇ ਦਾ confidence ਬਹੁਤ low ਹੋ ਜਾਂਦਾ ਹੈ, ਬੱਚਿਆਂ ਨੂੰ ਹਮੇਸ਼ਾ ਖੁਸ਼ ਰੱਖੋ ਤੇ ਹਮੇਸ਼ਾ positivity ਭਰਦੇ ਰਹੋ___✍✍
0 Comments