ਮਨੋਵਿਗਿਆਨਕ ਤੱਥ



👇ਆਪਣਾ ਮਨ ਹਮੇਸ਼ਾ ਦੋ ਰੋਲ ਨਿਭਾਉਂਦਾ 👇

                    

             👉 ਇੱਕ ਚੰਗਾ ਇੱਕ ਮਾੜਾ 👈


⏺ਆਓ ਕੋਸਿਸ਼ ਕਰਿਏ ਮਨ ਨੂੰ ਚੰਗਾ ਬਣਾਉਣ ਦੀ ਚੰਗੇ ਬਦਲਾਵ ਲਿਆਉਣ ਦੀ⏺


ਪਹਿਲੀ ਗੱਲ ਜਦੋਂ ਵੀ ਜਿੱਥੇ ਵੀ ਆਪਣੇ ਪ੍ਤੀਕਰਮਾਂ ਵਿੱਚ ਬਦਲਾਵ ਆਇਆ ਹੈ ਤੇ ਉਹ ਅਨੁਸਾਸ਼ਨ ਦੇ ਦਾਇਰੇ ਵਿੱਚ ਰਹਿ ਕੇ ਹੀ ਆਇਆ ☑☑


⭐ --- ਇਸਦਾ ਇੱਕ ਬਹੁਤ ਵਧੀਆ ਤੱਥ ਸਮਝਣ ਵਾਲਾ ਆਓ ਸਮਝੀਏ ⭐


🔵ਮੰਨ ਲਓ ਜੇ ਤੁਸੀਂ ਨਸ਼ਾ ਕਰਦੇ ਹੋ ਤੇ ਤੁਸੀਂ ਨਸ਼ਾ ਛੱਡਣਾ ਚਾਹੁੰਦੇ ਹੋ, ਜਾਂ ਫਿਰ ਇੱਕ ਉਦਾਹਰਣ ਹੋਰ ਲੈ ਲਓ, ਜਾਂ ਜੇਕਰ ਤੁਸੀਂ ਭੱਜੀ ਸ਼ਬਦਾਵਲੀ ਵਰਤਦੇ ਹੋ, ਤੇ ਹੋਰ ਅਨੇਕ ਬੁਰੀਆਂ ਆਦਤਾਂ ਦੇ ਸ਼ਿਕਾਰ ਹੋ ਤੇ ਆਓ ਸਮਝਿਏ ਕੇ ਕਿਵੇਂ ਇਹਨਾਂ ਆਦਤਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ। 


⏩ਜਿਵੇਂ ਕਿ ਉਦਹਾਰਣ ਤੇ ਤੌਰ ਤੇ ਕਹਿ ਲਓ ਜਦੋਂ ਤੁਸੀਂ ਨਸ਼ਾ ਕਰਨ ਲੱਗੇ ਸੀ, ਜਾਂ ਭੱਦੀ ਸ਼ਬਦਾਵਲੀ ਦੀ ਆਦਤ ਪਾਈ ਸੀ, ਤੇ ਆਪਾਂ ਹੀ ਇਸ ਤਰ੍ਹਾਂ ਦੇ ਵਿਅਕਤੀਆਂ ਨਾਲ ਰਹਿ ਕੇ ਹੀ ਭੈੜੀਆਂ ਆਦਤਾਂ ਨੂੰ ਅਪਣਾਇਆ ਸੀ। ਤੇ ਹੌਲੀ-ਹੌਲੀ ਕਰਦੇ ਆਪਾਂ ਇਸਦੇ ਆਦੀ ਹੋ ਗਏ, ਠੀਕ ਏਸੇ ਤਰ੍ਹਾਂ ਹੀ ਆਪਾਂ ਇਹਨਾਂ ਆਦਤਾਂ ਤੋਂ ਛੁਟਕਾਰਾ ਵੀ ਪਾ ਸਕਦੇ ਹਾਂ, ਜਿਵੇਂ ਕਿ ਪਹਿਲਾਂ ਵੀ ਗੱਲ ਹੋਈ ਕੇ ਬੁਰੀ ਸੰਗਤ ਵਿੱਚ ਰਹਿ ਕੇ ਹੀ ਹੌਲੀ-ਹੌਲੀ ਇਹਨਾਂ ਆਦਤਾਂ ਨੂੰ ਅਸੀਂ ਆਪਣੇ ਗਲ ਪਾਇਆ ਸੀ, ਹੁਣ ਇਸਦਾ ਇਲਾਜ ਵੀ ਅਨੁਸਾਸ਼ਨ ਵਿੱਚ ਰਹਿਕੇ ਹੌਲੀ-ਹੌਲੀ ਹੀ ਹੋ ਸਕਦਾ, ਜੇ ਅਸੀਂ ਇਹਨਾਂ ਆਦਤਾਂ ਨੂੰ ਇੱਕ ਦਮ ਖਤਮ ਕਰਨ ਦੀ ਕੋਸ਼ਿਸ਼ ਕਰਿਏ ਤੇ ਇਸ ਤਰ੍ਹਾਂ ਨਾਲ ਅਸੀਂ ਕਦੇ ਵੀ ਖਰੇ ਨਹੀਂ ਉਤਰ ਸਕਦੇ, ਭਾਵ ਕਦੇ ਵੀ ਛੁਟਕਾਰਾ ਨਹੀਂ ਪਾ ਸਕਦੇ, ਜਿਵੇਂ ਕਿ ਇਹ ਆਦਤਾਂ ਅਸੀਂ ਆਪਣੇ ਆਪ ਤੇ ਹੌਲੀ-ਹੌਲੀ ਲਾਗੂ ਕੀਤੀਆਂ ਸੀ, ਹੁਣ ਠੀਕ ਏਸੇ ਤਰ੍ਹਾਂ ਹੀ ਇਹਨਾਂ ਤੋਂ ਹੌਲੀ-ਹੌਲੀ ਛੁਟਕਾਰਾ ਹੀ ਪਾ ਸਕਦੇ ਹਾਂ ਇੱਕਦਮ ਨਹੀਂ  


🔵ਆਓ ਫਿਰ ਇਹਨਾਂ ਆਦਤਾਂ ਤੋਂ ਛੁਟਕਾਰਾ ਪਾਇਆ ਜਾਏ🔵


ਪਹਿਲੀ ਗੱਲ ਤੇ ਇਹ ਕਿ ਇਹਨਾਂ ਆਦਤਾਂ ਤੋਂ ਛੁਟਕਾਰਾ ਪਾਉਣ ਲਈ ਸਭ ਤੋਂ ਪਹਿਲਾਂ ਬੁਰੀ ਸੰਗਤ ਦਾ ਸਾਥ ਹੌਲੀ-ਹੌਲੀ ਕਰਨਾ ਘਟਾਉਣਾ ਚਾਹੀਦਾ ਹੈ, ਤੇ ਫਿਰ ਜੇਕਰ ਤੁਸੀਂ ਨਸ਼ਾ ਕਰਦੇ ਹੋ ਜਾਂ ਗਾਲ੍ਹਾਂ ਕੱਢਦੇ ਹੋ ਤੇ ਇਹਨਾਂ ਆਦਤਾਂ ਨੂੰ ਹੌਲੀ-ਹੌਲੀ ਕਰਕੇ ਘਟਾਓ ਜਿਵੇਂ ਕੇ ਅਸੀਂ ਹੌਲੀ-ਹੌਲੀ ਕਰਕੇ ਇਹਨਾਂ ਆਦਤਾਂ ਵਿੱਚ ਵਾਧਾ ਕਰਿਆ ਸੀ। ਇਸ ਤਰ੍ਹਾਂ ਕਰਨ ਨਾਲ ਸਾਡੇ ਤੇ ਹੌਲੀ-ਹੌਲੀ ਕਰਕੇ ਬਹੁਤ ਪ੍ਭਾਵ ਪੈਂਦਾ ਤੇ ਜਿੰਦਗੀ ਆਪਣੇ ਆਪ ਚੰਗੇ ਮੋੜ ਵੱਲ ਮੁੜ ਜਾਂਦੀ ਹੈ। 

ਪਰ ਇਹ ਤਰੀਕਾ ਕੰਮ ਹੌਲੀ-ਹੌਲੀ ਅਰਾਮ ਨਾਲ ਹੀ ਕਰਦਾ ਜਿਵੇਂ ਕਿ ਹੌਲੀ-ਹੌਲੀ ਅਰਾਮ ਨਾਲ ਇਸ ਤਰੀਕੇ ਦੇ ਉਲਟ ਚੱਲ ਕੇ ਜਿੰਦਗੀ ਖਰਾਬ ਕਰ ਰਹੇ ਸੀ। ਜੇ ਅਸੀਂ ਇਹਨਾਂ ਛੋਟੀਆਂ ਛੋਟੀਆਂ ਗੱਲਾਂ ਤੇ ਅਮਲ ਕਰਿਏ ਤੇ ਇਸ ਬਹੁਤ ਅਸਾਨੀ ਨਾਲ ਇਹਨਾਂ ਬੁਰੀਆਂ ਆਦਤਾਂ ਤੋਂ ਮੁਕਤ ਹੋ ਸਕਦੇ ਹਾਂ, ਪਰ ਇਸ ਤਰ੍ਹਾਂ ਹੋਣਾ ਓਦੋਂ ਹੀ ਹੈ, ਜਦੋਂ ਅਸੀਂ ਆਪਣੇ ਮਨ ਨੂੰ ਪੱਕਾ ਕਰਾਂਗੇ । 


👉ਨੋਟ =ਇਹ ਤੱਥ ਬਹੁਤ ਵਧੀਆ ਸੌਖਾ ਸਿੱਧਾ ਤੇ ਸਧਾਰਨ ਹੈ, ਆਪਣੀ ਕਿਸੇ ਵੀ ਬੁਰੀ ਆਦਤਾਂ ਤੋਂ ਛੁਟਕਾਰਾ ਪਾਉਣ ਲਈ ਸਹਾਇਕ ਹੋ ਸਕਦਾ👈