(ਮਨੋਵਿਗਿਆਨਕ ਤੱਥ) 

                                

                            


 ਜਦੋਂ ਬੱਚਿਆਂ ਤੋਂ ਕੋਈ ਗਲਤੀ ਹੋ ਜਾਂਦੀ ਹੈ, ਜਾਂ ਫਿਰ ਕੋਈ ਕੰਮ ਉਹਨਾਂ ਤੋਂ ਨਹੀਂ ਹੁੰਦਾ, ਜਾਂ ਕਈ ਵਾਰ ਬੱਚੇ ਦਾ ਮਨ ਹੀ ਨਹੀਂ ਕਰਦਾ ਕੰਮ ਕਰਨ ਨੂੰ , ਤਾਂ ਅਸੀਂ ਹਮੇਸ਼ਾ ਹੀ ਉਸ ਨੂੰ ਡਰਾਉਂਦੇ ਧਮਕਾਉਂਦੇ ਹਾਂ , ਜੇ ਇਹ ਰਵੱਇਆ ਚੱਲਦਾ ਰਹੇ ਤਾਂ ਇਸ ਨਾਲ ਪਹਿਲਾ ਨੁਕਸਾਨ ਜੋ ਬੱਚੇ ਨੂੰ ਨਿੱਕੀ ਉਮਰ ਵਿੱਚ ਹੀ ਮਿਲਦਾ ਉਹ ਹੈ confidence ਡਿੱਗਣਾ ਇਸ ਤਰ੍ਹਾਂ ਜੇ ਅਸੀਂ ਲਗਾਤਾਰ ਬੱਚੇ ਨੂੰ ਡਾਂਟ ਕੇ ਕੰਮ ਕਰਵਾਉਂਦੇ ਰਹੇ ਤਾਂ ਬੱਚਾ ਅੰਦਰੋ ਅੰਦਰੀ ਸਾੜਾ ਰੱਖਦਾ , ਦੁੱਖੀ ਰਹਿੰਦਾ, ਡਰਿਆ ਡਰਿਆ ਰਹਿੰਦਾ ਤੇ ਬੱਚਾ ਅੱਗੇ ਜਾਕੇ ਫਿਰ ਮਾਪਿਆਂ ਦੇ ਖਿਲਾਫ਼ ਵੀ ਹੋ ਸਕਦਾ 

ਲੋੜ ਤੋਂ ਵੱਧ ਡਾਂਟਣ ਨਾਲ ਬੱਚਾ ਸੁਧਰਦਾ ਨਹੀਂ ਸਗੋਂ ਵਿਗੜਦਾ ਬੱਚਾ ਅੰਦਰੋ ਅੰਦਰੀ ਖਿੱਝਿਆ ਖਿੱਝਿਆ ਰਹਿੰਦਾ ਉਹ ਕਿਸੇ ਨਾਲ ਖੁੱਲ ਕੇ ਗੱਲ ਨਹੀਂ ਕਰ ਪਾਉਂਦਾ ਬਸ ਕਹਿ ਲਓ disturbance life ਜੀਅ ਰਿਹਾ ਹੁੰਦਾ, ਇਹ ਸਮੱਸਿਆ ਅੱਗੇ ਜਾ ਕੇ ਬਹੁਤ ਨੁਕਸਾਨ ਕਰਦੀ ਹੈ, ਅਸੀਂ ਹਮੇਸ਼ਾ ਦੇਖਦੇ ਹਾਂ ਕਿ ਮੁੰਡੇ ਦਾ ਪਿਆਰ ਜਿਆਦਾ ਮਾਂ ਨਾਲ ਹੁੰਦਾ ਤੇ ਕੁੜੀ ਦਾ ਜਿਆਦਾ ਪਿਆਰ ਪਿਤਾ ਨਾਲ ਹੁੰਦਾ ਇਸਦਾ ਕਾਰਨ ਇਹ ਹੈ ਕਿ ਪਿਤਾ ਆਪਣੇ ਮੁੰਡੇ ਪ੍ਤੀ ਥੋੜਾ ਜਿਹਾ ਰਵੱਈਆ ਖਰਵਾ ਰੱਖਦਾ ਕਿਉਂਕਿ ਪਿਤਾ ਸੋਚਦਾ ਕਿ ਮੁੰਡੇ ਨੂੰ ਮੇਰਾ ਡਰ ਰਹੇ ਜੋ ਕਿ ਮੇਰੇ ਕਹਿਣੇ ਵਿੱਚ ਰਹਿ ਸਕੇ ਹੁਣ ਦੂਜੇ ਪਾਸੇ ਕੁੜੀ ਦੀ ਗੱਲ ਵੀ ਬਰਾਬਰ ਹੈ ਉਹ ਆਪਣੇ ਪਿਤਾ ਨਾਲ ਖੁਸ਼ ਰਹਿੰਦੀ ਹੈ ਕਿਉਂਕਿ ਮਾਂ ਉਸ ਨੂੰ ਕੰਮ ਵਿੱਚ ਲਾਈ ਰੱਖਦੀ ਹੈ, ਬੱਚੇ ਤੋਂ ਕੰਮ ਕਰਾਉਣ ਦਾ ਢੰਗ ਦੋਵਾਂ ਨੂੰ ਪਤਾ ਪਰ ਦੋਵਾਂ ਤੇ ਲਾਗੂ ਸਹੀ ਨਹੀਂ ਕਰਦੇ, ਜੇ ਪਿਆਰ ਵਾਲਾ ਇੱਕੋ ਜਿਹਾ ਰਵੱਇਆ ਰੱਖਣ ਤਾਂ ਬੱਚਾ ਹਮੇਸ਼ਾ ਖੁਸ਼ ਤੇ ਖਿੜਿਆ ਰਹਿੰਦਾ ਤੇ ਉਸਦਾ confidence ਵੀ increase ਹੁੰਦਾ ਰਹਿੰਦਾ, 


ਬੱਚਿਆਂ ਨਾਲ ਕਦੇ ਵੀ ਖਰਵਾ ਰਵੱਈਆ ਨਾ ਰਖੋ, ਬੱਚੇ ਪਿਆਰ ਕਰਨ ਵਾਲੇ ਨਾਲ ਹਮੇਸ਼ਾ ਖੁਸ਼ ਰਹਿੰਦੇ ਹਨ , ✍✍