ਲੋਕ ਸਮੂਹ ਵਿੱਚ ਸ਼ਾਮਲ ਕਿਉਂ ਹੁੰਦੇ ਹਨ?
ਕੁਝ ਕੁ ਜਰੂਰਤਾਂ ਸਾਡੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ, ਜੋ ਸਮੂਹ (Group) ਵਿੱਚ ਰਹਿਕੇ ਹੀ ਪੂਰੀਆਂ ਹੋ ਸਕਦੀਆਂ ਹਨ।
🔷🔷ਆਓ ਇਹਨਾਂ ਜਰੂਰਤਾਂ ਤੋ ਜਾਣੂ ਹੋਇਏ🔷🔷
1. Security-(ਸੁਰੱਖਿਆ) = ਜਦੋਂ ਅਸੀਂ ਇੱਕਲੇ ਹੁੰਦੇ ਹਾਂ, ਤਾਂ ਅਸੀਂ ਅਸੁਰੱਖਿਅਤ ਮਹਿਸੂਸ ਕਰਦੇ ਹਾਂ, ਸਮੂਹ(Group) ਇਸ ਅਸੁਰੱਖਿਆ ਨੂੰ ਘਟਾਉਂਦਾ ਹੈ, ਲੋਕਾਂ ਦੇ ਨਾਲ ਹੋਣਾ ਆਰਾਮ ਅਤੇ ਸੁੱਰਖਿਆ ਦੀ ਭਾਵਨਾ ਦਿੰਦਾ ਹੈ। ਨਤੀਜੇ ਵਜੋਂ ਲੋਕ ਮਜ਼ਬੂਤ ਮਹਿਸੂਸ ਕਰਦੇ ਹਨ, ਅਤੇ ਕਿਸੇ ਦੀਆਂ ਧਮਕੀਆਂ ਤੋਂ ਘਬਰਾਉਂਦੇ ਨਹੀਂ
2. Status -(ਸਥਿਤੀ) = ਜਦੋਂ ਅਸੀਂ ਕਿਸੇ ਸਮੂਹ(Group) ਦੇ ਮੈਂਬਰ ਹੁੰਦੇ ਹਾਂ, ਜਿਸਨੂੰ ਦੂਜਿਆਂ ਦੁਆਰਾ ਮਹੱਤਵਪੂਰਣ ਮੰਨਿਆ ਜਾਂਦਾ ਹੈ, ਮੰਨ ਲਓ ਤੁਸੀਂ ਸ਼ਕਤੀ ਦੀ ਭਾਵਨਾ ਦਾ ਅਨੁਭਵ ਕਰੋ, ਮੰਨ ਲਓ ਕੀ ਤੁਹਾਡਾ ਸਕੂਲ ਇੱਕ ਅੰਤਰ ਸੰਸਥਾਗਤ ਬਹਿਸ ਮੁਕਾਬਲੇ ਵਿੱਚ ਜਿੱਤ ਜਾਂਦਾ ਹੈ , ਤੇ ਤੁਹਾਨੂੰ ਮਾਣ ਮਹਿਸੂਸ ਹੁੰਦਾ ਹੈ, ਅਤੇ ਤੁਸੀਂ ਸੋਚਦੇ ਹੋ, ਕਿ ਅਸੀਂ ਦੂਜਿਆਂ ਨਾਲੋਂ ਬਿਹਤਰ ਹਾਂ
3. Self esteem-(ਸਵੈ ਮਾਣ) = ਸਮੂਹ (Group)ਸਵੈ ਮਾਣ ਦੀ ਭਾਵਨਾ ਪ੍ਦਾਨ ਕਰਦਾ ਹੈ, ਅਤੇ ਸਕਾਰਾਤਮਕ ਸਮਾਜਿਕ ਪਛਾਣ ਸਥਾਪਿਤ ਕਰਦਾ ਹੈ, ਮਸ਼ਹੂਰ ਸਮੂਹ ਦਾ ਮੈਂਬਰ ਬਣਨਾ ਆਪਣੇ ਆਪ ਦੇ ਸੰਕਲਪ ਨੂੰ ਵਧਾਉਂਦਾ ਹੈ।
4. Satisfaction of psychological and social needs-(ਮਨੋਵਿਗਿਆਨਕ ਅਤੇ ਸਮਾਜਿਕ ਜਰੂਰਤਾਂ ਦੀ ਸੰਤੁਸ਼ਟੀ) = ਸਮੂਹ (Group) ਕਿਸੇ ਦੀਆਂ ਸਮਾਜਿਕ ਅਤੇ ਮਨੋਵਿਗਿਆਨਕ ਜਰੂਰਤਾਂ ਨੂੰ ਸੰਤੁਸ਼ਟ ਕਰਦੇ ਹਨ, ਜਿਵੇਂ ਕਿ : ਆਪਣੇ ਆਪਸੀਅਤ ਦੀ ਭਾਵਨਾ ਇੱਕ ਸਮੂਹ ਦੁਆਰਾ ਧਿਆਨ ਦੇਣਾ, ਪਿਆਰ ਦੇਣਾ ਅਤੇ ਸ਼ਕਤੀ ਪ੍ਰਾਪਤ ਕਰਨਾ
5. Goal achievement-(ਟੀਚੇ ਦੀ ਪ੍ਰਾਪਤੀ) =ਸਮੂਹ (Group) ਅਜਿਹੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਦੇ ਹਨ, ਜੋ ਵਿਅਕਤੀਗਤ ਤੇ ਪ੍ਰਾਪਤ ਨਹੀਂ ਕੀਤੇ ਜਾ ਸਕਦੇ, ਬਹੁਗਿਣਤੀ ਵਿੱਚ ਹੀ ਸ਼ਕਤੀ ਹੁੰਦੀ ਹੈ।
6.Provide knowledge and information-(ਗਿਆਨ ਅਤੇ ਜਾਣਕਾਰੀ ਪ੍ਦਾਨ ਕਰਦਾ) ਸਮੂਹ (Group) ਗਿਆਨ ਅਤੇ ਜਾਣਕਾਰੀ ਪ੍ਰਾਪਤ ਕਰਦੇ ਹਨ, ਅਤੇ ਇਸ ਤਰ੍ਹਾਂ ਸਮੂਹ ਸਾਡਾ ਨਜ਼ਰੀਆ ਵਿਸ਼ਾਲ ਕਰਦਾ ਹੈ. ਵਿਅਕਤੀਗਤ ਤੌਰ ਤੇ ਸਾਡੇ ਕੋਲ ਪੂਰੀ ਜਾਣਕਾਰੀ ਨਹੀਂ ਹੋ ਸਕਦੀ, ਸਮੂਹ ਜਾਣਕਾਰੀ ਅਤੇ ਗਿਆਨ ਨੂੰ ਪੂਰਕ ਕਰਦੇ ਹਨ।
2 Comments
ਖੂਬਸੂਰਤ
ReplyDeleteਸ਼ੁੱਕਰੀਆ
Delete