1. (ਸਰੀਰਕ ਅਤੇ ਵਾਤਾਵਰਣ ਤਣਾਅ) 

    Physical and environment stress


2. (ਮਨੋਵਿਗਿਆਨਕ ਤਣਾਅ) 

   Psychological stress


3. (ਸਮਾਜਿਕ ਤਣਾਅ) 

    Social stress


  ⏩ਆਓ ਇਹ ਤਿੰਨੋਂ ਤਣਾਅ ਦੀਆਂ ਕਿਸਮਾਂ ਤੋਂ ਜਾਣੂ ਹੋਇਏ⏪



1. ਸਰੀਰਕ ਅਤੇ ਵਾਤਾਵਰਣ ਤਣਾਅ =

   (Physical and environment stress) =

ਸਰੀਰਕ ਤਣਾਅ ਸਾਡੇ ਸਰੀਰਕ ਦੀ ਸਥਿਤੀ ਨੂੰ ਬਦਲਣ ਦੀ ਮੰਗ ਕਰਦੇ ਹਨ, ਅਸੀਂ ਤਣਾਅ ਮਹਿਸੂਸ ਕਰਦੇ ਹਾਂ. ਜਦੋਂ ਅਸੀਂ ਸਰੀਰਕ ਤੌਰ 'ਤੇ ਜਿਆਦਾ ਧਿਆਨ ਨਹੀਂ ਦਿੰਦੇ (ਭਾਵ) 

ਪੋਸ਼ਟਿਕ ਖੁਰਾਕ ਘੱਟ ਲੈਂਦੇ ਹਾਂ ਜਾਂ ਜਦੋਂ ਸਾਨੂੰ ਸੱਟ ਲੱਗਦੀ ਹੈ. ਜਾਂ ਕਾਫੀ ਦੇਰ ਬਾਅਦ ਨੀਂਦ ਲੈਂਦੇ ਹਾਂ, ਤਾਂ ਸਾਨੂੰ ਸਰੀਰਕ ਤਣਾਅ ਦਾ ਸਾਹਮਣਾ ਕਰਨਾ ਪੈਂਦਾ ਹੈ। 

Environmental stress/ ਵਾਤਾਵਰਣ ਤਣਾਅ=

ਵਾਤਾਵਰਣ ਤਣਾਅ ਸਾਡੇ ਆਲੇ ਦੁਆਲੇ ਦੇ ਉਹ ਪਹਿਲੂ ਹਨ

ਜੋ ਅਕਸਰ ਅਟੱਲ ਹੁੰਦੇ ਹਨ।

 ਜਿਵੇਂ: ਹਵਾ ਪ੍ਰਦੂਸ਼ਣ, ਭੀੜ ਸ਼ੋਰ ਅੱਤ ਦੀ ਗਰਮੀ ਅਤੇ ਠੰਢ ਆਦਿ। ਵਾਤਾਵਰਣ ਤਣਾਅ ਦਾ ਇੱਕ ਹੋਰ ਸਮੂਹ ਹੈ

ਜਿਵੇਂ:ਵਿਨਾਸ਼ਕਾਰੀ ਘਟਨਾਵਾਂ ਜਾਂ ਆਫਤਾਂ , 

ਜਿਵੇਂ ਅੱਗ ,ਭੂਚਾਲ ਤੇ ਹੜੵ ਆਦਿ


2. ਮਨੋਵਿਗਿਆਨਕ ਤਣਾਅ / psychological stress = ਇਹ ਉਹ ਤਣਾਅ ਹਨ, ਜੋ ਅਸੀਂ ਆਪਣੇ ਆਪ ਨੂੰ ਆਪਣੇ ਮਨ ਵਿੱਚ ਪੈਦਾ ਕਰਦੇ ਹਾਂ. ਇਸ ਤਣਾਅ ਦੇ ਅੰਦਰੂਨੀ ਸਰੋਤ ਹਨ. ਅਸੀਂ ਸਮੱਸਿਆਵਾਂ ਬਾਰੇ ਚਿੰਤਤ ਹੋ ਜਾਂਦੇ ਹਾਂ ਜਾਂ ਉਦਾਸ ਹੋ ਜਾਂਦੇ ਹਾਂ. ਸਮਾਜਿਕ ਦਬਾਅ ਦਾ ਲੱਛਣ ਵੀ ਮਨੋਵਿਗਿਆਨਕ ਤਣਾਅ ਵਿੱਚ ਹੀ ਸ਼ਾਮਲ ਹੁੰਦਾ ਹੈ। 


3. ਸਮਾਜਿਕ ਤਣਾਅ/ social stress= ਇਹ ਤਣਾਅ ਬਾਹਰਰੀ ਤੌਰ ਤੇ ਪ੍ਰੇਰਿਤ ਹੁੰਦੇ ਹਨ, ਅਤੇ ਦੂਸਰੇ ਲੋਕਾਂ ਨਾਲ ਗੱਲਬਾਤ ਦੇ ਨਤੀਜੇ ਵਜੋਂ ਹੁੰਦੇ ਹਨ 

ਜਿਵੇਂ: ਪਰਿਵਾਰਕ ਮੌਤ ਜਾਂ ਬਿਮਾਰੀ ਵਰਗੀਆਂ ਸਮਾਜਿਕ ਘਟਨਾਵਾਂ , ਸਮਾਜਿਕ ਪੇ੍ਸਾਨੀ ਜਿਵੇਂ ਆਸ ਪਾਸ ਦੇ ਲੋਕਾਂ ਤੋਂ ਪੇ੍ਸਾਨੀ ਵੀ ਇਸਦਾ ਮੁੱਖ ਕਾਰਨ ਹੈ। 

ਕੁਝ ਤਣਾਅ ਵਿਅਕਤੀ ਤੋਂ ਵੱਖਰੇ ਵੱਖਰੇ ਹੁੰਦੇ ਹਨ। 

ਉਦਾਹਰਣ : ਜੋ ਘਰ ਵਿੱਚ ਸ਼ਾਤ ਢੰਗ ਨਾਲ ਰਹਿਣਾ ਬਤੀਤ ਕਰਦਾ ਹੋਵੇ ਉਹ ਸੌਰ ਸਰਾਬੇ ਵਾਲੀਆਂ ਥਾਵਾਂ ਤੇ ਜਾਕੇ ਤਣਾਅ ਭਰਪੂਰ ਮਹਿਸੂਸ ਕਰੇਗਾ