⏩Stress management technique⏪
ਤਣਾਅ/ਚਿੰਤਾ ਇੱਕ ਚੁੱਪ ਕਾਤਲ ਹੈ, ਜੋ ਵਿਅਕਤੀ ਇਸ ਦੇ ਸ਼ਿਕਾਰ ਹੁੰਦੇ ਹਨ। ਉਹਨਾਂ ਨੂੰ ਹਾਇਪਰਟੈਂਸ਼ਨ, ਦਿਲ ਦੀ ਬਿਮਾਰੀ , ਅਲਸਰ, ਸੂਗਰ ਅਤੇ ਇੱਥੋਂ ਤੱਕ ਕਿ ਕੈਂਸਰ ਵਰਗੀਆਂ ਬਿਮਾਰੀਆਂ ਨੇ ਘੇਰਿਆ ਹੁੰਦਾ ਹੈ। ਇਸ ਲਈ ਸਾਨੂੰ ਸਾਡੇ ਸਕੂਲਾਂ, ਕਾਲਜਾਂ, ਦਫਤਰਾਂ, ਹੋਰ ਅਜਿਹੇ ਅਦਾਰਿਆਂ ਵਿੱਚ ਇਸਤੋਂ ਬੱਚਣ ਦੇ ਤਰੀਕੇ ਹਰ ਬੱਚੇ ਤੇ ਨੌਜਵਾਨ ਨੂੰ ਦੱਸਣੇ ਚਾਹੀਦੇ ਹਨ।
🔵ਆਓ ਇਸਤੋਂ ਬੱਚਣ ਦੇ ਤਰੀਕਿਆਂ ਬਾਰੇ ਜਾਣੂ ਹੋਇਏ🔵
1. Relaxation Techniques = ( ਅਰਾਮਦਾਇਕ ਸਥਿਤੀ) = ਇਹ ਇੱਕ ਬਹੁਤ ਵਧੀਆ ਸਰਗਰਮ ਹੁਨਰ ਹੈ। ਜੋ ਤਣਾਅ/ਚਿੰਤਾ ਦੇ ਲੱਛਣਾਂ ਨੂੰ ਘਟਾਉਂਦਾ ਹੈ, ਅਤੇ ਬਿਮਾਰੀ ਦੀ ਘਟਣਾ ਜਿਵੇਂ ਕਿ-- ਹਾਈ ਬਲੱਡ ਪੈ੍ਸ਼ਰ ਅਤੇ ਦਿਲ ਦੀ ਬਿਮਾਰੀ ਨੂੰ ਘਟਾਉਂਦਾ ਹੈ। ਆਮ ਤੌਰ ਤੇ ਇਹ ਪੋ੍ਸੈਸ ਸਰੀਰ ਦੇ ਹੇਠਲੇ ਹਿੱਸੇ ਤੋਂ ਸ਼ੁਰੂ ਹੁੰਦਾ ਹੈ, ਅਤੇ ਚਿਹਰੇ ਦੀਆਂ ਮਾਸਪੇਸ਼ੀਆਂ ਤੱਕ ਪੋ੍ਗਰਾਮ ਕਰਦਾ ਹੈ। ਇਸ ਨਾਲ ਸਾਰਾ ਸਰੀਰ ਅਰਾਮ ਵਾਲੀ ਸਥਿਤੀ ਵਿੱਚ ਆ ਜਾਂਦਾ ਹੈ। ਇਹ ਪ੍ਰੋਗਰਾਮ ਮਨ ਨੂੰ ਸ਼ਾਂਤ ਕਰਨ ਲਈ ਅਤੇ ਸਰੀਰ ਨੂੰ ਅਰਾਮ ਦੇਣ ਲਈ ਕੀਤਾ ਜਾਂਦਾ ਹੈ।
2. Meditation procedures =( ਧਿਆਨ ਦੀ ਵਿਧੀ) =ਧਿਆਨ ਲਗਾਉਣ ਦੀ ਵਿਧੀ ਬਹੁਤ ਵਧੀਆ ਤੇ ਸਧਾਰਨ ਤਕਨੀਕ ਹੈ, ਜੇ ਹਰ ਰੋਜ਼ 10 ਮਿੰਟ ਲਈ ਕੁਝ ਅਭਿਆਸ ਡੂੰਘਾ ਧਿਆਨ ਲਗਾਇਆ ਜਾਏ ਤਾਂ ਤੁਹਾਨੂੰ ਤਣਾਅ/ਚਿੰਤਾ ਨੂੰ ਨਿਯੰਤਰਣ (control) ਕਰਨ , ਚਿੰਤਾ ਘਟਾਉਣ , ਦਿਲ ਦੀ ਬਿਮਾਰੀ ਤੇ ਸੁਧਾਰ ਕਰਨ ਅਤੇ ਅਰਾਮ ਦੀ ਵੱਡੀ ਸਮਰੱਥਾ ਪਾ੍ਪਤ ਕਰਨ ਵਿੱਚ ਮਦਦ ਮਿਲ ਸਕਦੀ ਹੈ।
3. Biofeedback =( ਬਾਇਓਫੀਡਬੈਕ) = ਬਾਇਓਫੀਡਬੈਕ ਇੱਕ ਮਨ ਤੇ ਸਰੀਰ ਦੀ ਤਕਨੀਕ ਹੈ। ਜਿਸ ਵਿੱਚ ਅਣਇੱਛਤ ਕਾਰਜਾਂ ਤੇ ਨਿਯੰਤਰਣ (control) ਪਾਉਣ ਲਈ ਵਿਜ਼ੂਅਲ ਜਾਂ ਆਡੀਟਰੀ ਫੀਡਬੈਕ ਦੀ ਵਰਤੋਂ ਸ਼ਾਮਲ ਹੁੰਦੀ ਹੈ। ਇਸ ਵਿੱਚ ਦਿਲ ਦੀ ਗਤੀ, ਮਾਸਪੇਸ਼ੀਆਂ ਵਿੱਚ ਤਣਾਅ, ਖੂਨ ਦਾ ਪ੍ਰਵਾਹ , ਦਰਦ ਦੀ ਧਾਰਣਾ, ਅਤੇ ਬਲੱਡ ਪੈ੍ਸ਼ਰ ਵਰਗੀਆਂ ਚੀਜ਼ਾਂ ਉੱਤੇ ਸਵੈਇੱਛਕ ਨਿਯੰਤਰਣ ਸ਼ਾਮਲ ਹੋ ਸਕਦਾ ਹੈ।
4. Exercise = (ਕਸਰਤ) = ਅਸਲ ਵਿੱਚ ਕਸਰਤ ਤੁਹਾਡੇ ਤਣਾਅ ਨੂੰ ਘਟਾਉਂਦੀ ਹੋਈ ਤੇ ਇਹ ਤੁਹਾਡੇ ਤੰਦਰੁਸਤੀ ਦੇ ਪੱਧਰ ਨੂੰ ਵਧਾ ਦਿੰਦੀ ਹੈ। ਸਭ ਤੋਂ ਮਹੱਤਵਪੂਰਨ ਚੀਜ਼ ਉਹ ਗਤੀਵਿਧੀ ਚੁਣਨਾ ਹੈ। ਜਿਸਦਾ ਤੁਸੀਂ ਅਨੰਦ ਲੈਂਦੇ ਹੋ ਜਾਂ ਜਿਸ ਵਿੱਚ ਤੁਹਾਡੀ ਰੁੱਚੀ ਹੈ।
ਉਦਾਹਰਣਾਂ ਵਿੱਚ ਤੁਰਨਾ , ਪੌੜੀਆਂ ਚੜ੍ਹਨਾ , ਜਾਗਿੰਗ, ਸਾਇਕਲਿੰਗ , ਯੋਗਾ , ਬਾਗਬਾਨੀ , ਵੇਟਲਿਫਟਿੰਗ ਅਤੇ ਤੈਰਾਕੀ ਸ਼ਾਮਲ ਹਨ।
0 Comments